ਪਾਗਲ ਕੇਸੇ ਹੋ ਜਾਤੇ ਹੈ
ਦੇਖੋ ਏਸੇ ਹੋ ਜਾਤੇ ਹੈ
ਦੁਨੀਆਂ ਸਾ ਹੋਨਾ ਮੁਸ਼ਕਿਲ ਹੈ
ਚਲ ਤੇਰੇ ਜੈਸੇ ਹੋ ਜਾਤੇ ਹੈ
ਸ਼ਾਮਾਂ ਦਾ ਰੰਗ ਸਿੰਧੂਰੀ ਹੋ ਗਿਆ ਏ
ਸਾਹਾਂ ਤੋਂ ਵੱਧ ਕੇ ਜਰੂਰੀ ਹੋ ਗਿਆ ਏ
ਖੁਦ ਦੀ ਖਬਰ ਨਾ ਜਮਾਨੇ ਦੀ ਖਬਰ
ਇਸ਼ਕਾਂ ਵੀ ਸਾਡਾ ਫਿਤੂਰੀ ਹੋ ਗਿਆ ਏ
ਗੈਰਾਂ ਕੋਲੋਂ ਪੁੱਛ ਲਵੀ ਸਾਡੀ ਨੀਂਦਾਂ ਦੇ ਭਾਅ ਵੇ
ਨੇੜੇ ਨੇੜੇ ਰਹਿ ਤੇਰੀਆਂ ਦੀਦਾਂ ਦਾ ਚਾਅ ਵੇ
ਇਸ਼ਕੇ ਨੇ ਤੇਰੇ ਸਾਨੂੰ ਕਰਨਾ ਤਬਾਹ ਵੇ
ਕਰਨਾ ਤਬਾਹ ਵੇ
ਜਿਹਨ ਦੀ ਪਾਲਕੀ ਚ ਤੇਰੇ ਖਿਆਲ ਰਖਾਂ
ਹਾਸੇ ਤੇ ਬੋਲ ਤੇਰੇ ਕਮਾਲ ਰਖਾਂ
ਆਵੇ ਤੂੰ ਜਿਹੜੇ ਰਾਹੀਂ ਇੱਧਰ ਮੈ ਛਿੜਕ ਛੱਡਾ
ਰਾਤਾਂ ਨੂੰ ਦਿਲ ਦੇ ਦੀਵੇ ਰਾਹਾਂ ਚ ਬਾਲ ਰੱਖਾਂ
ਅੱਖੀਆਂ ਵੀ ਥੱਕ ਗਈਆਂ ਤੇਰੇ ਤੱਕ ਤੱਕ ਰਾਹ ਵੇ
ਕਾਵਾਂ ਕੋਲੋਂ ਪੁੱਛਦੀ ਨਿਤ ਚੂਰੀਆਂ ਮੈ ਪਾ ਵੇ
ਨੇੜੇ ਨੇੜੇ ਰਹਿ ਤੇਰੀਆਂ ਦੀਦਾਂ ਦਾ ਚਾਅ ਵੇ
ਇਸ਼ਕੇ ਨੇ ਤੇਰੇ ਸਾਨੂੰ ਕਰਨਾ ਤਬਾਹ ਵੇ
ਕਰਨਾ ਤਬਾਹ ਵੇ