ਪੀਂਘਾ ਪਾਵਾ ਕੇ ਤੁਰ ਗਯੋ ਚੁੰਨੀਆ ਰੰਗਾ ਕੇ ਤੁਰ ਗਯੋ
ਖਵਾਬਾ ਦੇ ਕੈਂਠੇ ਭੰਨ ਤੇ ਤੂੰ ਘਰ ਬਣਾ ਲੇਯਾ ਚੰਨ ਤੇ
ਦਿਲ ਡੁਬੇ ਮੈਂ ਰੋਵਾ ਸਿਖਰ ਦੁਪਹਿਰ
ਊਠਾ ਵਾਲਿਆ ਬਹੁਤੇ ਕਾਹਲਿਆ ਦਿਲਾਂ ਦਿਯਾ ਰਾਜਿਆ ਵੇ
ਕੋਠੇ ਤੇ ਚਿੜੀਆ ਆਉਦੀਆ ਤੇਰਾ ਨਾ ਲੇ ਲੇ ਕੇ ਗਾਓਂਦੀਆ
ਸ਼ਾਮਾ ਨੂੰ ਧੁੰਧਾ ਪੇਂਦੀਆ ਵੇ ਸਾਨੂੰ ਯਾਦ ਆਵਣ ਮਹਿੰਦੀਆ
ਦਿਲ ਡੁਬੇ ਮੈਂ ਰੋਵਾ ਸਿਖਰ ਦੁਪਹਿਰ
ਊਠਾ ਵਾਲਿਆ ਬਹੁਤੇ ਕਾਹਲਿਆ ਦਿਲਾਂ ਦਿਯਾ ਰਾਜਿਆ ਵੇ
ਸੋਨੇ ਦਾ ਕੋਯੀ ਕੱਲ ਵੇ ਐਵੇ ਉਠ ਦੀ ਨੀ ਕੋਯੀ ਛੱਲ ਵੇ
ਪੜ੍ਹ-ਪੜ੍ਹ ਪੁਰਾਣੀਆ ਚਿਠੀਆ ਹੋ ਜਾਣੇ ਅਖਾਂ ਮਿਠੀਆ
ਦਿਲ ਡੁਬੇ ਮੈਂ ਰੋਵਾ ਸਿਖਰ ਦੁਪਹਿਰ
ਊਠਾ ਵਾਲਿਆ ਬਹੁਤੇ ਕਾਹਲਿਆ ਦਿਲਾਂ ਦਿਯਾ ਰਾਜਿਆ ਵੇ
ਹੁਣ ਹੰਝੂਆ ਨੂੰ ਧਰ ਲੇਯਾ ਚੂਲ਼ੀ ਚ ਸਾਗਰ ਭਰ ਲੇਯਾ
ਇੱਕ ਮਰਦੇ ਜਾਂਦੇ ਗੀਤ ਨੂੰ ਅਸੀ ਜਿਓਣ ਜੋਗਾ ਕਰ ਲੇਯਾ
ਹੁਣ ਹੰਝੂਆ ਨੂੰ ਧਰ ਲੇਯਾ ਚੂਲ਼ੀ ਚ ਸਾਗਰ ਭਰ ਲੇਯਾ
ਇੱਕ ਮਰਦੇ ਜਾਂਦੇ ਗੀਤ ਨੂੰ ਅਸੀ ਜਿਓਣ ਜੋਗਾ ਕਰ ਲੇਯਾ
ਦਿਲ ਡੁਬੇ ਮੈਂ ਰੋਵਾ ਸਿਖਰ ਦੁਪਹਿਰ
ਦਿਲਾਂ ਦਿਯਾ ਰਾਜਿਆ ਵੇ ਊਠਾ ਵਾਲਿਆ ਬਹੁਤੇ ਕਾਹਲਿਆ ਦਿਲਾਂ ਦਿਯਾ ਰਾਜਿਆ ਵੇ
ਚਬ੍ਨੇ ਸੀ ਮੇਵੇ ਮਿਸ਼ਰੀਆ ਤੈਨੂੰ ਕਿਯੂ ਗੱਲਾਂ ਵਿਸਰੀਆ
ਚਬ੍ਨੇ ਸੀ ਮੇਵੇ ਮਿਸ਼ਰੀਆ ਤੈਨੂੰ ਕਿਯੂ ਗੱਲਾਂ ਵਿਸਰੀਆ
ਆ ਕੇ ਤੂੰ ਲੇ ਲੇ ਵਿੜਕ ਵੇ ਘੜਿਆ ਨੇ ਜਾਣਾ ਤਿੜਕ ਵੇ
ਦਿਲ ਡੁਬੇ ਮੈਂ ਰੋਵਾ ਸਿਖਰ ਦੁਪਹਿਰ
ਊਠਾ ਵਾਲਿਆ ਬਹੁਤੇ ਕਾਹਲਿਆ ਦਿਲਾਂ ਦਿਯਾ ਰਾਜਿਆ ਵੇ