[ Featuring Ranjit Kaur ]
ਮੁੱਕ ਗੀ ਫ਼ੀਮ ਡੱਬੀ ਚੋ ਯਾਰੋ
ਅੱਜ ਕੋਈ ਅਮਲੀ ਦਾ ਡੰਗ ਸਾਰੋ
ਸਾਡੀ ਰੁਸੀ ਫਿਰੇ ਕਰਤਾਰੋ
ਕੋਣ ਮਨਾਵੇ ਹੀਰ ਨੂ
ਹਾਏ ਜਿੰਦ ਨਿੱਕਲ ਚੱਲੀ
ਲੱਗੀ ਤੋੜ ਸਰੀਰ ਨੂ
ਬੇਲਿਯੋ ਹਾਏ ਜਿੰਦ ਨਿੱਕਲ ਚੱਲੀ
ਲੱਗੀ ਤੋੜ ਸਰੀਰ ਨੂ
ਡੱਕਾ ਤੋੜ ਨਾ ਦੁਹਰਾ ਕਰਦਾ
ਮੰਦਾ ਹਾਲ ਹੋਗਿਆ ਘਰ ਦਾ
ਹੁਣ ਤੂ ਨਾ ਜੇਓਂਦਾ ਨਾ ਮਰਦਾ
ਹਰਦਮ ਪੁੜਹਿਯਾ ਰਿਹਨਾ ਏ
ਸਿਰ ਦਿਆਂ ਸਾਈਆਂ ਸਦਾ ਮੰਜੀ ਨਾਲ ਜੁੜਿਆ ਰਿਹਨਾ ਏ
ਅਮਲੀਆਂ ਸ਼ਾਮ ਸਵੇਰੇ ਸਦਾ ਮੰਜੀ ਨਾਲ ਜੁੜਿਆ ਰਿਹਨਾ ਏ
ਜੋ ਕੁਝ ਤੂ ਸਮਝੌਣਾ ਚੌਂਦੀ
ਮੇਰੀ ਰਤਾ ਸਮਝ ਨਈ ਔਂਦੀ
ਪਿਛੋ ਵੈਂਨ ਫਿਰੇਗੀ ਪੌਂਦੀ
ਦੁਨੀਆਂ ਸੁੰਨੀ ਕਰਗਯਾ ਵੇ
ਹਾਏ ਸੋਹਰੇ ਦੀਆ ਜਾਇਆ
ਖਾਂਦਾ ਪੀਂਦਾ ਮਰ ਗਯਾ ਵੇ
ਪਿੱਟੇਂਗੀ ਹਾਏ ਸੁਹਿਰੇਯਾ ਦੀਆ ਜਾਇਆ
ਤੂੰ ਖਾਂਦਾ ਪੀਂਦਾ ਮਰ ਗਯਾ ਵੇ
ਮੰਜਿ ਡਾਹ ਕ ਬੋਰੜ ਦੀ ਛਾਵੇ
ਸਬ ਨੂ ਕੰਡਾ ਕੰਡਾ ਵਰਤਾਵੇ
ਰੀਠੇ ਜਿੰਨੀ ਆਪ ਖਾ ਜਾਵੇ
ਤੈਨੂੰ ਆਦਤ ਚਿਰ ਦੀ ਏ
ਘਰ ਬਾਲਾ ਦੀ ਦਰਜਨ ਨੰਗ ਤੜਗੀ ਫਿਰਦੀ ਏ
ਅਮਲਿਆ ਘਰ ਬਾਲਾ ਦੀ ਦਰਜਨ ਨੰਗ ਤੜਗੀ ਫਿਰਦੀ ਏ
ਰਬ ਨੇ ਜੇ ਬਖਸ਼ੇ ਨੇ ਨਿਆਨੇ
ਆਪੇ ਦੇਊ ਖਾਨ ਨੂ ਦਾਨੇ
ਓਹਦੀਆਂ ਗੱਲਾਂ ਓਹੀਓ ਜਾਣੇ
ਤੈਨੂੰ ਫਿਕਰ ਨਾ ਭੋਰਾ ਨੀ
ਮੇਰੇ ਜੇਓਂਦੇ ਜੀ ਤੈਨੂੰ ਕਿਸ ਗੱਲ ਦਾ ਝੋਰਾ ਨੀ
ਮੈਂ ਤਾ ਲਾਵਾਂ ਲੈ ਪਸ਼ਤਾਯੀ
ਪੇਓ ਨੂ ਮਸਾ ਥਿਆਇਆ ਜਵਾਈ
ਚੰਗੀ ਬਾਪੂ ਨੂ ਦੱਸ ਪਾਈ
ਮੇਰੀ ਭੇਣ ਵਿਚੋਲਣ ਨੇ
ਪਿਛਲੇ ਜਨਮ ਦਾ ਬਦਲਾ ਲੈ ਲੇਯਾ ਡੈੱਨ ਵਿਚੋਲਣ ਨੇ
ਮੈਥੋਂ ਪਿਛਲੇ ਜਨਮ ਦਾ ਬਦਲਾ ਲੈ ਲੇਯਾ ਡੈੱਨ ਵਿਚੋਲਣ ਨੇ
ਫੇਰ ਬਾਈ ਡੱਬੀ ਦੇ ਕਿਸੇ ਖੂੰਜੇ ਦੇ ਵਿੱਚੋ ਭੋਰਾ ਕ ਲੱਗੀ ਹੋਈ ਲਭ ਜਾਂਦੀ ਆ
ਖਾ ਲੈਂਦਾ ਕਿ ਹੈ ਓਹਦਾ
ਐਵੇ ਕਿਹਡਿਆ ਗੱਲਾਂ ਨੂ ਝੁਰਦੀ
ਹੁਣ ਮੈਨੂੰ ਲੋੜੇ ਦੀ ਗੱਲ ਫੁਰਦੀ
ਢਿਡ੍ਹ ਵਿਚ ਜਾਵੇ ਨਾਗਣੀ ਖੁਰਦੀ
ਖੁਸ਼ੀ ਜਿਹੀ ਚੜਦੀ ਜਾਂਦੀ ਏ
ਮਾਨ ਮਰਾੜਾਂ ਵਾਲੇ ਦੀ ਅੱਖ ਖੜਹਦੀ ਜਾਂਦੀ ਏ
ਵੇ ਤੂ ਤਾ ਹੁਣੇ ਪਿਆ ਸਾ ਮੋਇਆ
ਪਲ ਵਿਚ ਹੋਗਯਾ ਨਵਾ ਨਰੋਇਆ
ਫ਼ੀਮ ਜੇ ਨਾ ਹੁੰਦੀ ਨਿੱਜ ਹੋਇਆ
ਵਰ੍ਤੇਯਾ ਹੋਣਾ ਭਾਣਾ ਸੀ
ਤੇਰੇ ਵਾਲਾ ਸ਼ੰਖ ਕਦੋਂ ਦਾ ਪੂਰੇਯਾ ਜਾਣਾ ਸੀ
ਅਮਲਿਆ ਤੇਰੇ ਵਾਲਾ ਸ਼ੰਖ ਕਦੋਂ ਦਾ ਪੂਰੇਯਾ ਜਾਣਾ ਸੀ