ਇਸ ਗੱਲ ਦਾ ਪਤਾ ਮੈਂਨੂੰ, ਤੂੰ ਜਿੱਥੇ ਗਿਆ ਕੋਈ ਮੁੜਦਾ ਨਹੀਂ
ਕਮਲੇ ਦਿੱਲ ਨੂੰ ਕਿੰਝ ਸਮਝਾਵਾਂ,ਇਹ ਵੀ ਤਾਂ ਰੂਹ ਨਾਲ ਜੁੜਦਾ ਨਹੀਂ
ਬਿਨ ਤੇਰੇ ਸੁੰਨੀ ਪਿੰਡ ਦੀ ਜੂਹ, ਹੱਸਦਾ ਦਿੱਸਦਾ ਨਹੀਂ ਤੇਰਾ ਮੂੰਹ ਬਾਪੂ
ਲੱਭਦੀ ਤੈਨੂੰ ਰਹਿੰਦੀ ਮੇਰੀ ਰੂਹ ਬਾਪੂ, ਕਿਹੜੀ ਮਿੱਟੀ ਫ਼ਰੋਲਾ ਲੱਭ ਜੇ ਤੂੰ ਬਾਪੂ
ਲੱਭਦੀ ਤੈਨੂੰ ਰਹਿੰਦੀ ਮੇਰੀ ਰੂਹ ਬਾਪੂ, ਕਿਹੜੀ ਮਿੱਟੀ ਫ਼ਰੋਲਾ ਲੱਭ ਜੇ ਤੂੰ ਬਾਪੂ
ਤੂੰ ਕਿਧਰੋਂ ਤੇ ਆਵੇਗਾ, ਆ ਕੇ ਕੁੰਡਾ ਕੜਕਾਵੇਗਾ
ਝੂਠਾਂ ਦਿਲਾਸਾ ਦਿਲ ਨੂੰ ਦਿੰਨੀ ਆ, ਕਦੇ ਪੁੱਤ ਕਹਿ ਕੇ ਬੁਲਾਵੇਗਾ
ਮੇਰੇ ਚੇਹਰੇ ਤੋਂ ਦਿਲ ਦੀ ਬੁੱਝਦਾ ਸੀ, ਹੁਣ ਲੈਂਦਾ ਨੀ ਤੂੰ ਮੇਰੀ ਸੂਹ ਬਾਪੂ
ਲੱਭਦੀ ਤੈਨੂੰ ਰਹਿੰਦੀ ਮੇਰੀ ਰੂਹ ਬਾਪੂ, ਕਿਹੜੀ ਮਿੱਟੀ ਫਰੋਲਾ ਲੱਭ ਜ ਤੂੰ ਬਾਪੂ
ਲੱਭਦੀ ਤੈਨੂੰ ਰਹਿੰਦੀ ਮੇਰੀ ਰੂਹ ਬਾਪੂ, ਕਿਹੜੀ ਮਿੱਟੀ ਫ਼ਰੋਲਾ ਲੱਭ ਜੇ ਤੂੰ ਬਾਪੂ
ਉਂਝ ਹੌਂਸਲਾ ਦਿੰਦੇ ਸਾਰੇ ਨੇ ਕੋਈ ਦਿੱਲ ਤੋਂ ਦੁੱਖ ਨਾ ਕਰਦਾ ਏ
ਨਿੱਕਾ ਵੀਰ ਵੀ ਹੌਂਕੇ ਭਰਦਾ ਏ, ਸਾਡਾ ਬਿਨ ਤੇਰੇ ਕਿੱਥੇ ਸਰਦਾ ਏ
"ਨਵ" ਦੀ ਰੂਹ ਨੂੰ ਝੰਜੋੜ ਕੇ ਰੱਖ ਗਿਆ ਤੂੰ, ਉਡੀਕਾ ਵਿੱਚ ਖੇਤਾਂ ਵਾਲਾ ਖੂਹ ਬਾਪੂ
ਲੱਭਦੀ ਤੈਨੂੰ ਰਹਿੰਦੀ ਮੇਰੀ ਰੂਹ ਬਾਪੂ ਕਿਹੜੀ ਮਿੱਟੀ ਫਰੋਲਾ ਲੱਭ ਜ ਤੂੰ ਬਾਪੂ
ਲੱਭਦੀ ਤੈਨੂੰ ਰਹਿੰਦੀ ਮੇਰੀ ਰੂਹ ਬਾਪੂ, ਕਿਹੜੀ ਮਿੱਟੀ ਫ਼ਰੋਲਾ ਲੱਭ ਜੇ ਤੂੰ ਬਾਪੂ