ਮੈਨੂੰ ਡਰ ਲਗਦਾ ਸੱਜਣਾ,
ਮੈਨੂੰ ਡਰ ਲਗਦਾ ਸੱਜਣਾ,ਤੇਰੀ ਆਰਜ਼ੂ ਮਿਟਦੀ ਜਾਂਦੀ ਏ
ਮੈਨੂੰ ਡਰ ਲਗਦਾ ਸੱਜਣਾ,ਤੇਰੀ ਆਰਜ਼ੂ ਮਿਟਦੀ ਜਾਂਦੀ ਏ
ਕਿਸ ਆਸਰੇ ਜੀਣਾ ਹਓੂ,
ਕਿਸ ਆਸਰੇ ਜੀਣਾ ਹਓੂ, ਸਾਥੋਂ ਜ਼ਿੰਦਗੀ ਵਿਟਦੀ ਜਾਂਦੀ ਏ
ਮੈਨੂੰ ਡਰ ਲਗਦਾ ਸੱਜਣਾ,ਤੇਰੀ ਆਰਜ਼ੂ ਮਿਟਦੀ ਜਾਂਦੀ ਏ
ਮੈਨੂੰ ਡਰ ਲਗਦਾ ਸੱਜਣਾ,
ਸਾਹਵੇਂ ਸ਼ਿਕਵੇ ਨੇ ਭਰ ਭਰ ,
ਸਾਹਵੇਂ ਸ਼ਿਕਵੇ ਨੇ ਭਰ ਭਰ , ਪਿੱਛੇ ਹਾਸੇ ਸਿੱਟਦੀ ਜਾਂਦੀ ਏ
ਮੈਨੂੰ ਡਰ ਲਗਦਾ ਸੱਜਣਾ, ਤੇਰੀ ਆਰਜ਼ੂ ਮਿਟਦੀ ਜਾਂਦੀ ਏ
ਡਰ ਲਗਦਾ ਏ ਤੂੰ ਮਿਲਣਾ ਨਹੀਂ,ਕਿੰਝ ਕੱਟਣੀ ਮੈਂ ਇਸ ਸੋਚ 'ਚ ਹਾਂ
ਜਦ ਵੀ ਸੋਚਾਂ, ਦਿਲ ਡੁੱਬ ਜਾਂਦਾ, ਮੈਨੂੰ ਇੰਜ ਜਾਪੇ, ਜਿਵੇਂ ਮੋਚ 'ਚ ਹਾਂ
ਮੇਰੀ ਤਾਂਘ ਸਦੀਵੀ ਏ,
ਤਾਂ ਵੀ ਦੁਨੀਆ ਭਿੱਟਦੀ ਜਾਂਦੀ ਏ
ਮੈਨੂੰ ਡਰ ਲਗਦਾ ਸੱਜਣਾ, ਤੇਰੀ ਆਰਜ਼ੂ ਮਿਟਦੀ ਜਾਂਦੀ ਏ