[ Featuring Amarjot ]
ਕਿ ਜੋਰ ਗਰੀਬਾਂ ਦਾ, ਮਾਰ ਕਿਰ੍ਤ ਸੋਨੇਯਾ ਮੁੜ ਗਏ
ਛੱਡ ਕੱਖਾਂ ਦੀ ਕੁੱਲੀ, ਤੇਰੇ ਹਥ ਵਡਿਆ ਘਰਾਂ ਨਾਲ ਜੁੜ ਗਏ
ਤਾਰ ਫਿਰ ਗਾਯੀ ਸੀਨੇ ਵੇ, ਤੂੰ ਗੱਲ ਹਸਦੇਆ ਹਸਦੇਆ ਕਹੀ
ਸੋਹਣਿਆਂ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਦੋ ਦਿਲ ਤਾਂ ਜੁੜ ਗਾਏ ਨੀ, ਸੋਹਣੀਏ ਨਹੀਂ ਮਿਲੀਆਂ ਤਕਦੀਰਾਂ
ਲਖਾਂ ਰਾਂਝੇ ਤੁਰ ਗਏ ਨੀ, ਇਥੇ ਰਹਿਣ ਵਿਲਕਦੀਆਂ ਹੀਰਾਂ
ਸੁਣ ਬਖਸ਼ਣ ਹਾਰੀਏ ਨੀ, ਸੌਹ ਤੇਰੀ ਢਹਿ ਗਏ ਢੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਈ ਮੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਈ ਮੇਰੀ
ਮੇਰੇ ਆਸਾਂ ਦੇ ਤੰਦ ਟੁੱਟ ਗਏ, ਰੀਝਾਂ ਦੀ ਉਲਜੀ ਟਾਹਣੀ ਵੇ
ਸਾਡੇ ਹੌਕੇ ਕੋਹ ਕੋਹ ਲਮੇ ਵੇ , ਬੇਦਰਦਾ ਸੁਣੀ ਕਹਾਣੀ ਵੇ
ਸੁਖੀ ਵੱਸੇ ਸੋਹਣਿਆਂ ਵੇ, ਕੀਤੇ ਸਾਡਾ ਵੀ ਦੁਖ ਸੁਣ ਲਈ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਚਿੱਤ ਭਰ ਭਰ ਔਂਦਾ ਨੀ, ਹਾਏ ਨੀ ਤੂੰ ਰੋਂਦੀ ਝੱਲ ਨਾ ਹੋਵੇ
ਰੋਂਦੀ ਝੱਲ ਨਾ ਹੋਵੇ
ਕਰ ਸਬਰ ਸਬੂਰੀ ਨੀ ਕ੍ਯੂਂ ਸੁਖੀ ਸਾਂਦੀ ਰੋਵੇਂ
ਸੁਖੀ ਸਾਂਦੀ ਰੋਵੇਂ
ਆ ਲੱਗ ਜਾ ਸੀਨੇ ਨੀ, ਤੈਨੂੰ ਆਵੇਂ ਯਾਦ ਬਥੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਈ ਮੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਈ ਮੇਰੀ
ਲੱਗ ਗਯਾ ਗ੍ਰਹਿਣ ਮੁਕੱਦਰਾਂ ਨੂ, ਏ ਲੈਣੇ ਦੇਣੇ ਨਸੀਬਾਂ ਨੇ
ਸਾਡੇ ਬਖਤਾਵਰ ਨੇ ਹੱਕ ਖੋ ਲੇ, ਖਾਲੀ ਰਹਿ ਗਏ ਹਥ ਗਰੀਬਾਂ ਦੇ
ਪੱਤਣਾਂ ਦੇ ਤਾਰੂਆ ਵੇ ਡੁਬਦੀ ਨੀ ਨੂ ਰੋੜ ਨਾ ਦਈ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਵੰਗ ਵਾਂਗੂ ਤਿੜਕੇ ਨਾ, ਨੀ ਏ ਭਰੇਯਾ ਜਿੰਦ ਦਾ ਠੂਠਾ
ਭਰੇਯਾ ਜਿੰਦ ਦਾ ਠੂਠਾ
ਲੱਗੇ ਸਾੜ-ਸਤਿ ਵਾਂਗੂ ਏ ਚੰਦਰੇ ਜੱਗ ਦਾ ਬੂੱਟਾ
ਚੰਦਰੇ ਜੱਗ ਦਾ ਬੂੱਟਾ
ਆਪੇ ਚਮਕੀਲਾ ਨੀ, ਪਾਉ ਦਰ ਤੇਰੇ ਤੇ ਫੇਰੀ
ਜਦੋਂ ਪਿਹਲੀ ਲਾਂ ਪੜੀ, ਨੀ ਭੂਭ ਨਿਕਲ ਗਈ ਮੇਰੀ
ਜਦੋਂ ਪਿਹਲੀ ਲਾਂ ਪੜੀ, ਨੀ ਭੂਭ ਨਿਕਲ ਗਈ ਮੇਰੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹੀ
ਜਦੋਂ ਪਿਹਲੀ ਲਾਂ ਪੜੀ, ਨੀ ਭੂਭ ਨਿਕਲ ਗਈ ਮੇਰੀ