ਤੇਰਾ ਗੋਰਾ ਰੰਗ ਬਲੀਏ cream ਵਰਗਾ
ਉੱਤੇ ਪਾ ਲੇਯਾ ਤੂ ਸੂਟ ਕਾਲਾ ਫੀਮ ਵਰਗਾ
ਨਸ਼ਾ ਨੀਲੇ ਨੈਨਾ ਵਿਚ red wine ਨਾਲ ਦਾ
ਮੁੰਡਾ ਕਰਤਾ ਸ਼ਰਾਬੀ 18-19 ਸਾਲ ਦਾ
ਅੱਖ ਹੱਸ ਕੇ ਤੂ ਜਦੋਂ ਮਟਕਾਯੀ ਬਲੀਏ
ਅੱਜ ਸੂਰਮੇ ਦੀ ਮਚ ਗੀ ਦੁਹਾਯੀ ਬਲੀਏ
ਤਿਖੇ ਨੱਕ ਨੂ ਮੈਂ ਤੀਖੀ ਤਲਵਾਰ ਕਿਹ ਦਿਯਾ
ਉੱਤੇ ਕੋਕਾ ਗੀਤ ਗਾਵੇ ਕਲਾਕਾਰ ਕਿਹ ਦਿਯਾ
ਸਜੇ ਹਥ ਵਿਚ ਕਦੇ ਤੇਰੀ ਠੋਡੀ ਫਡ ਕੇ
ਅਸੀ ਵੇਖ ਲੀ ਕਿਤਾਬ ਜਿਹੀ ਕੁੜੀ ਪਧ ਕੇ
ਜੇ ਤੂ ਜੱਟੀਏ ਨੀ ਟਾਹਲੀ ਚਗਾਠ ਵਰਗੀ
ਤੇਰੀ ਕਰਤਾ praise ਮੁੰਡਾ ਬੀਮ ਵਰਗਾ
ਤੇਰਾ ਗੋਰਾ ਰੰਗ ਬਲੀਏ cream ਵਰਗਾ
ਉੱਤੇ ਪਾ ਲੇਯਾ ਤੂ ਸੂਟ ਕਾਲਾ ਫੀਮ ਵਰਗਾ
ਗੱਲਾਂ ਗੋਰੀਯਾ ਦੀ ਬਲੀਏ glow ਮਾਰ ਗੀ
ਗੁੱਤ ਹਿੱਕ ਤੇ ਡਾਕਾਨੇ ਡੰਗ ਦੋ ਮਾਰ ਗੀ
ਬੁੱਲ ਟੁੱਕ ਕੇ ਰਾਕਾਨੇ ਜਦੋਂ ਸੰਗ ਜਾਣੀ ਏ
ਤੀਰ ਬਣ ਕੇ ਕਲੇਜੇ ਥਾਨੀ ਲੰਘ ਜਾਣੀ ਏ
ਮੇਰੀ ਗੱਲ ਚਾਹੇ ਮੰਨ ਯਾ ਮਨ ਅਲ੍ਹੜੇ
ਨੀ ਤੂ ਚੁੰਨੀ ਚ ਲੁਕਾਯਾ ਲੇਕੇ ਚੰਨ ਅਲ੍ਹੜੇ
ਕੰਨਾ ਭੂਰਿਯਾ ਦੇ ਵਿਚ ਨੇ ਫਿਰੋਜ਼ੀ ਝੁਮਕੇ
ਰਿਹਿੰਦੇ ਲੁੱਟਦੇ ਨਜ਼ਾਰੇ ਮਨਮੌਜੀ ਝੁਮਕੇ
ਵੰਗਾ ਵੀਣੀ ਚ green ਰੰਗਦਾਰ ਬਲੀਏ
ਬੈਠੀ ਗੁੱਟ ਉੱਤੇ ਤੋਤਿਯਾ ਦੀ ਡਾਰ ਬਲੀਏ
ਤੇਰੀ ਧੌਣ ਕਾਪੀ ਹੋਯੀ ਏ ਕਲੇਰੀ ਮੋਰ ਤੋਂ
ਹੋਗੀ ਮਿਰਗਾ ਨੂ jealousy ਜੀ ਤੇਰੀ ਤੌਰ ਤੋਂ
ਐਨਾ weather ਆਂ ਦੇ ਵਿਚ ਤੇਰਾ ਸਾਨੂ ਮਿਲ ਜਾਣਾ
ਕਿਸੀ ਪਰੀਯਾ ਦੀ ਰਾਣੀ ਦੇ dream ਵਰਗਾ
ਤੇਰਾ ਗੋਰਾ ਰੰਗ ਬਲੀਏ cream ਵਰਗਾ
ਉੱਤੇ ਪਾ ਲੇਯਾ ਤੂ ਸੂਟ ਕਾਲਾ ਫੀਮ ਵਰਗਾ
ਤੇਰੀ ਤੌਰ ਖੱਬੀ ਖਾਨ ਰੰਗਰੂਟ ਵਰਗੀ
ਲਾਲੀ ਮੁਖ ਤੇ ਕਨਾਰ ਦੇ fruit ਵਰਗੀ
ਤੇਰੇ ਨਖਰੇ ਦੇ ਵਿਚ ਸਰਦਾਰੀ ਬੋਲਦੀ
ਅੰਗ ਅੰਗ ਉੱਤੇ ਕਿੱਤੀ ਮੀਨਕਾਰੀ ਬੋਲਦੀ
ਦੇ ਦਾ ਮਥੇ ਨੂ ਸੌਗਾਤ ਚਿੱਟ ਕਰੇ ਦਾਜ ਦੀ
ਘਟ ਸਹੇਲਿਯਾ ਦੇ ਝੁੰਜ ਨੇ ਸ਼ਿਕਾਰੀ ਬਾਜ ਦੀ
ਹੱਲੇ ਕਲ ਹੀ ਸਵਾਏ ਨਵੇ ਲੀੜੇ ਲਗਦੇ
ਅਜ ਵਖੀਯਾ ਤੋਂ ਹੋਏ ਭੀੜੇ ਭੀੜੇ ਲਗਦੇ
ਕੱਲੀ ਬੈਠ ਕੇ ਨੀ ਹਾਰ ਤੇ ਸਿੰਗਾਰ ਲੌਂਦੀ ਨੇ
ਕਿੰਨੇ ਸ਼ੀਸ਼ੇਯਾਨ ਦੇ ਕੱਡੇ ਜਾਨ ਗੀਤ ਗੌਂਦੀ ਨੇ
ਅਸੀ ਲੌਂਗਾ ਦੀ ਕਿਯਾਰੀ ਤੇਰਾ ਨਾ ਰਖੇਯਾ
ਸਾਨੂ ਲਗਦੀ ਪ੍ਯਾਰੀ ਅਸੀ ਤਾਂ ਰਖੇਯਾ
ਹੋ ਤੇਰੀ ਗਲਬਾਤ ਵਿਚ ਸਵਾਦ ਮਿਠਾ ਮਿਠਾ
ਤੇ ਦਿਲ ਦਿਯਾ ਗੀਤਾਂ ਦੇ ਨੇ theme ਵਰਗਾ
ਤੇਰਾ ਗੋਰਾ ਰੰਗ ਬਲੀਏ cream ਵਰਗਾ
ਉੱਤੇ ਪਾ ਲੇਯਾ ਤੂ ਸੂਟ ਕਾਲਾ ਫੀਮ ਵਰਗਾ