ਤੂੰ ਕੈਸੀ ਇਹ ਯਾਰੀ ਲਾਈ?
ਮੈਂ ਜਿਉਂਦਿਆਂ 'ਚ ਨਾ ਮਰ ਪਾਈ
ਪਿਆਰ ਤੇਰਾ ਕੈਸੀ ਉਲਝਨ ਹੈ?
ਨਾ ਵਫ਼ਾ ਮਿਲੀ, ਨਾ ਬੇਵਫ਼ਾਈ
ਪਿਆਰ ਤੇਰਾ ਕੈਸੀ ਉਲਝਨ ਹੈ?
ਨਾ ਵਫ਼ਾ ਮਿਲੀ, ਨਾ ਬੇਵਫ਼ਾਈ
ਤੂੰ ਕੈਸੀ ਇਹ ਯਾਰੀ ਲਾਈ?
ਇਹ ਦੂਰੀਆਂ ਤੇਰੀਆਂ ਕੈਸੀਆਂ
ਬੇਜ਼ੁਬਾਂ ਪੰਛੀ ਦੇ ਜੈਸੀ ਆਂ
ਤੂੰ ਰਹੇ ਨਜ਼ਰਾਂ ਦੇ ਸਾਹਵੇਂ
ਤੇ ਨਾ ਨਜ਼ਰਾਂ ਮਿਲਾਵੇ
ਵੇ ਸੱਚੋ-ਸੱਚ ਦੱਸ ਤੂੰ ਕੀ ਚਾਹੁਨੈ
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚੋਂ ਜਾਨੈ
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚ ਆਉਨੈ
ਹਾਏ, ਦੱਸ ਦੇ ਐਦਾਂ ਮੈਨੂੰ ਕਿਉਂ ਤੜਪਾਉਨੈ
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚੋਂ ਜਾਨੈ
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚ ਆਉਨੈ
ਤੂੰ ਦੱਸ ਦੇ, ਐਦਾਂ ਮੈਨੂੰ ਕਿਉਂ ਤੜਪਾਉਨੈ
ਦੁਨੀਆ ਦੀ ਪਰਵਾਹ ਮੈਂ ਕਰਦੀ ਨਹੀਂ
ਤੇਰੇ ਬਿਨਾਂ ਕਿਸੇ ਕੋਲੋਂ ਡਰਦੀ ਨਹੀਂ
ਤੇਰੇ ਨਾਲ ਜੀਣ ਦੀ ਤਮੰਨਾ, Jaani ਵੇ
ਮਰਣ ਤੋਂ ਪਹਿਲਾਂ ਮੇਰੇ ਮਰਦੀ ਨਹੀਂ
ਦੁਨੀਆ ਦੀ ਪਰਵਾਹ ਮੈਂ ਕਰਦੀ ਨਹੀਂ
ਤੇਰੇ ਬਿਨਾਂ ਕਿਸੇ ਕੋਲੋਂ ਡਰਦੀ ਨਹੀਂ
ਤੇਰੇ ਨਾਲ ਜੀਣ ਦੀ ਤਮੰਨਾ, Jaani ਵੇ
ਮਰਣ ਤੋਂ ਪਹਿਲਾਂ ਮੇਰੇ ਮਰਦੀ ਨਹੀਂ
ਤੇਰੇ ਲਈ ਵਿਛਾ ਦੀ ਮੈਂ ਤਾਂ ਗ਼ਮ ਦੀ ਚਾਦਰ
ਲੋਕਾਂ ਅੱਗੇ ਮੇਰਾ ਦੱਸ ਰਿਹਾ ਕੀ ਆਦਰ
ਬੇਪਰਵਾਹੀ ਤੇਰੀ ਜਰਦੀ ਰਹੀ
ਮੇਰੇ 'ਤੇ ਹੱਸਦੀ ਇਹ ਦੁਨੀਆ
ਨੇੜੇ ਨਾ ਰੱਖਦੀ ਇਹ ਦੁਨੀਆ
ਬੇਫ਼ਿਕਰਾ ਤੂੰ ਰੁਵਾ ਕੇ ਸੌਨੈ
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚੋਂ ਜਾਨੈ
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚ ਆਉਨੈ
ਹਾਏ, ਦੱਸ ਦੇ ਐਦਾਂ ਮੈਨੂੰ ਕਿਉਂ ਤੜਪਾਉਨੈ
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚੋਂ ਜਾਨੈ
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚ ਆਉਨੈ
ਤੂੰ ਦੱਸ ਦੇ ਐਦਾਂ ਮੈਨੂੰ ਕਿਉਂ ਤੜਪਾਉਨੈ
ਅੱਜਕੱਲ੍ਹ ਕੌਣ ਦਿੰਦਾ ਕੁੱਝ ਕਿਸੇ ਨੂੰ
ਐਨਾ ਸੌਖਾ ਹੁੰਦਾ ਨਹੀਓਂ ਕੁੱਝ ਮਿਲਦਾ
ਦਿਲ ਵਾਲੀ ਚੀਸ ਨਾਲ ਹੰਝੂ ਦੇ ਗਿਆ
ਵੇਖੋ ਮੇਰਾ ਯਾਰ ਕਿੱਡੇ ਵੱਡੇ ਦਿਲ ਦਾ
ਅੱਜਕੱਲ੍ਹ ਕੌਣ ਦਿੰਦਾ ਕੁੱਝ ਕਿਸੇ ਨੂੰ
ਐਨਾ ਸੌਖਾ ਹੁੰਦਾ ਨਹੀਓਂ ਕੁੱਝ ਮਿਲਦਾ
ਦਿਲ ਵਾਲੀ ਚੀਸ ਨਾਲ ਹੰਝੂ ਦੇ ਗਿਆ
ਵੇਖੋ ਮੇਰਾ ਯਾਰ ਕਿੱਡੇ ਵੱਡੇ ਦਿਲ ਦਾ
ਤੇਰੇ ਉਤੇ ਮਰ ਕੇ ਮੈਂ ਮਰਿਆਂ 'ਚ ਆਂ
ਡੋਬਿਆਂ 'ਚ ਆਂ, ਨਾ ਮੈਂ ਤਰਿਆਂ 'ਚ ਆਂ
ਜ਼ਖਮ ਕਿਉਂ ਮੇਰਾ ਵਾਰ-ਵਾਰ ਛਿਲਦਾ
ਤੂੰ ਰਹੇ ਨਜ਼ਰਾਂ ਦੇ ਸਾਹਵੇਂ
ਤੇ ਨਾ ਨਜ਼ਰਾਂ ਮਿਲਾਵੇ
ਵੇ ਸੱਚੋ-ਸੱਚ ਦੱਸ ਤੂੰ ਕੀ ਚਾਹੁਨੈ
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚੋਂ ਜਾਨੈ
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚ ਆਉਨੈ
ਹਾਏ, ਦੱਸ ਦੇ ਐਦਾਂ ਮੈਨੂੰ ਕਿਉਂ ਤੜਪਾਉਨ
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚੋਂ ਜਾਨੈ
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚ ਆਉਨੈ
ਤੂੰ ਦੱਸ ਦੇ ਐਦਾਂ ਮੈਨੂੰ ਕਿਉਂ ਤੜਪਾਉਨੈ