[ Featuring Gurdas Maan ]
ਘੱਘਰੇ ਵੀ ਗਏ ਫੁੱਲਕਾਰੀਆਂ ਵੀ ਗਈਆਂ
ਕੰਨਾਂ ਵਿਚ ਕੋਕਰੁ ਤੇ ਵਾਲੀਆਂ ਵੀ ਗਈਆਂ
ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ
ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ
ਓ ਚਲ ਪਏ ਵਲੈਤੀ ਬਾਣੇ
ਓ ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆਂ ਦਾ ਹਾਏ
ਓ ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਹਾਏ
ਸਿਰ ਉੱਤੇ ਮਟਕਾ ਖੂਹੀ ਦੇ ਪਾਣੀ ਦਾ
ਤਾਪ ਕੇੜਾ ਝੱਲੇ ਅੱਥਰੀ ਜਵਾਨੀ ਦਾ
ਜੇਡੇ ਪਾਸੇ ਜਾਵੇ ਤੁਮਕਾਰਾ ਪੈਂਦੀਆਂ
ਅੱਡੀ ਨਾਲ ਤੇਰੀਆਂ ਪੰਜੇਬਾਂ ਖੇਂਦਿਆਂ
ਵਡੀਏ ਮਜਾਜਨੇ ਮਜਾਜ ਭੁਲ ਗਯੀ
ਗਿਧੇਆਂ ਦੀ ਰਾਣੀ ਫਾਸ਼ਿਨਾਂ ਚ ਰੁਲ ਗਯੀ
ਸੁਣਦੀ ਅੰਗਰੇਜ਼ੀ ਗਾਨੇ
ਓ ਕੀ ਬਣੂ ਦੁਨੀਆਂ ਦਾ ਹਾਏ
ਮੁੰਡੇ ਵੀ ਬਿਚਾਰੇ ਕੇੜੀ ਗੱਲੋਂ ਕੱਟ ਨੇ
ਹਰ ਵੇਲੇ ਝਾੜ ਦੇ ਮੁੱਛਾਂ ਨੂੰ ਵੱਟ ਨੇ
ਬਾਪੂ ਫਿਰੇ ਖੇਤਾਂ ਵਿੱਚ ਨੱਕੇ ਮੋੜ ਦਾ
ਮੁੰਡਾ ਪੜ੍ਹੇ college ਡੱਕਾ ਨੀ ਤੋੜ ਦਾ
ਚੰਗੀਆਂ ਪੜ੍ਹਾਈਆਂ ਤੋਰਾ ਫੇਰਾ ਮਿਤ੍ਰੋਂ
ਬੱਸ ਦੋਵਾਂ ਥਾਵਾਂ ਉੱਤੇ ਡੇਰਾ ਮਿਤ੍ਰੋਂ
ਜਾ ਠੇਕੇ ਜਾ ਠਾਣੇ
ਓ ਕੀ ਬਣੂ ਦੁਨੀਆਂ ਦਾ ਹਾਏ
ਓ ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਓ ਕੀ ਬਣੂ ਦੁਨੀਆਂ ਦਾ ਹਾਏ