[ Featuring Kuldeep Manak ]
ਉਹ ਤੇਰੇ ਟਿੱਲੇ ਤੋਂ ਓ, ਸੂਰਤ ਦਿੰਦੀ ਆ ਹੀਰ ਦੀ
ਤੇਰੇ ਟਿੱਲੇ ਤੋਂ ਓ, ਸੂਰਤ ਦਿੰਦੀ ਆ ਹੀਰ ਦੀ
ਓ ਲੈ ਵੇਖ ਗੋਰਖਾ ਉੜ ਦੀ ਐ ਫੁਲਕਾਰੀ
ਉੜ ਦੀ ਐ ਫੁਲਕਾਰੀ
ਉਹ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ
ਮੈਂ ਸੱਦਕੇ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ
ਟੋਂਆ ਠੋਡੀ ਦੇ ਵਿਚ ਨਾ ਪਤਲੀ ਨਾ ਭਾਰੀ
ਉਹ ਦੋਨੋ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ
ਦੋਣੋਂ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ
ਧੌਣ ਸੁਰਾਹੀ ਮੰਗੀ ਮਿਰਗਾ ਤੋੜ ਉਧਾਰੀ
ਉਹ ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ
ਮੈਂ ਸਦਕੇ ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ
ਚੰਦਨ ਗੇਲੀ ਨੂ ਜੌ ਨਾਗਾਂ ਕੁੰਡਲੀ ਮਾਰੀ
ਚੰਦਨ ਗੇਲੀ ਨੂ ਜੌ ਨਾਗਾਂ ਕੁੰਡਲੀ ਮਾਰੀ
ਉਹ ਬੈਠੀ ਤ੍ਰਿੰਝਣਾ ਦੇ ਵਿਚ ਓ ਚਰਖੇ ਤੰਦ ਪਾਓਂਦੀ ਆ
ਬੈਠੀ ਤ੍ਰਿੰਝਣਾ ਦੇ ਵਿਚ ਓ ਚਰਖੇ ਤੰਦ ਪੌਂਦੀ ਆ
ਵੇਖ ਕੇ ਰੰਗ ਜੱਟੀ ਦਾ ਤੌਬਾ ਕਰਨ ਲਲਾਰੀ
ਦੂਜੀ ਹੀਰ ਰਹੇ ਨਾ ਮੇਰੀ ਵਿਚ ਹਜ਼ਾਰਾਂ ਦੇ ਮੈਂ ਸੱਦਕੇ
ਦੂਜੀ ਹੀਰ ਰਹੇ ਨਾ ਮੇਰੀ ਵਿਚ ਹਜ਼ਾਰਾਂ ਦੇ