ਹੋ ਖਾਂਦੇ ਪੀਂਦੇਯਾ ਨੂ ਦੇਖ ਕੇ ਨਾ ਸ੍ੜੀਏ
ਆਂਡ ਤੇ ਗਵਾਂਡ ਚ ਕਦੇ ਨਾ ਲੜੀਏ
ਵੈਰੀ ਘਰੇ ਜਾਕੇ ਵੀ ਕਦੀ ਨੀ ਖਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਹੋ ਕੰਨੇਯਾ ਕੂਵਾਰੀ ਨੂ ਨੀ ਗਾਲ ਕਢੀ ਦੀ
ਆਪਣੀ ਵੀਯਾਹੀ ਵੀ ਕਦੇ ਨੀ ਛ੍ਡੀ ਦੀ
ਇਕੋ ਜਿੰਨਾ ਦੁਖ ਮਾਪੇਯਾ ਨੂ ਜਾਈਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਹੋ ਨਿੰਦੇ ਆ ਨਾ ਚੁਗ੍ਲੀ ਕਿਸੇ ਦੀ ਕਰੀਏ
ਪੂਛੇ ਬਿਨਾ ਪੌੜੀ ਨਾ ਬਿਗਾਨੀ ਚੜੀਏ
ਐਵੇਂ ਨੀ ਲਾੜੇ ਦੀ ਤਾਯੀ ਬਣ ਜਾਈਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਹੋ ਸੌਹਰੇ ਨਾਲ ਯਾਰੀ ਮਾੜੀ ਹੈ ਜਵਾਈ ਦੀ
ਨੂਹੰ ਕੋਲੇ ਮੰਜੀ ਵੀ ਕਦੇ ਨੀ ਡਾਯੀਦੀ
ਮਿੱਤਰੋ ਪਹਾੜ ਬਣ ਜਾਂਦਾ ਰਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਹੋ ਕਹਿੰਦੇ ਨੇ ਸਿਆਣੇ ਝੱਫ਼ਾ ਮਾੜਾ ਅੰਨੇ ਦਾ
ਜੱਟ ਨਾਲ ਰੋਲਾ ਲੋਕੋ ਵੱਟ ਬਣੇ ਦਾ
ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ