ਨੀ ਬਾਵਾਂ ਗੋਰੀਆਂ ਗੱਲਾਂ ਦੇ ਵਿੱਚ ਪਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਤੂੰ ਮੇਰੀ ਹਿਕ ਦਾ ਵਾਲ ਅਖਵਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਓ ਓ ਓ ਓ ਓ ਓ
ਮੇਰੇ ਸਾਹਾਂ ਵਿੱਚ ਸਾਹ ਲੈਂਦੀ ਸੀ ਇੱਕ ਪਲ
ਇੱਕ ਪਲ ਵੀ ਜੁਦਾ ਨੀ ਰਹਿੰਦੀ ਸੀ
ਮੈਂ ਤੇਰੀ ਹਾਂ ਸੋਹਣੇਆਂ
ਤੇਰੀ ਹਾਂ ਸੋਹਣੇਆਂ ਕਹਿੰਦੀ ਸੀ
ਨੀ ਮੇਰੇ ਮੂੰਹ ਚ ਬੁਰਕੀਆਂ (ਮੂੰਹ ਚ ਬੁਰਕੀਆਂ)
ਮੂੰਹ ਚ ਬੁਰਕੀਆਂ ਪਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਇਹ ਕੈਸੀ ਹਨੇਰੀ ਝੁੱਲ ਗਈ ਨੀ
ਮੇਰੀ ਜ਼ਿੰਦੜੀ ਕਲੇ ਦੀ ਰੁੱਲ ਗਈ ਨੀ
ਹਾਏ ਤੂੰ ਕਿੱਤੇ ਵਾਅਦੇ
ਹੋ ਕਿੱਤੇ ਵਾਅਦੇ ਭੁੱਲ ਗਈ ਨੀ
ਜਿੰਨੂ ਲਿੱਖ ਲਿੱਖ ਚਿਠੀਆਂ
ਹੋ ਲਿੱਖ ਲਿੱਖ ਚਿਠੀਆਂ ਪਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ