ਹੋ ਪਿੰਡ ਜਾਵਾਂ ਫੌਰਡ ਉੱਤੇ ਲਾਵਾ ਗੇੜੀਆਂ
ਸ਼ਹਿਰ ਜਾਵਾਂ ਘੁੰਮਦੇ ਆ ਕਾਰਾਂ ਵਿੱਚ ਨੀ
ਕਦੇ ਕਦੇ ਮਿੱਟੀ ਨਾਲ ਮਿੱਟੀ ਹੋਈ ਦਾ
ਕਦੇ ਚਿਲ ਕਰਦੇ ਆਂ ਯਾਰਾਂ ਵਿੱਚ ਨੀ
ਹੋ ਕਦੇ ਜੁੱਤੀ ਪੈਰੀਂ ਪਾਵਾ ਲੱਖ ਲੱਖ ਦੀ
ਕਦੇ ਨੰਗੇ ਪੈਰੀਂ ਘੁੰਮਦੇ ਆਂ ਵੱਟਾਂ ਉੱਤੇ ਨੀ
ਤੇਰੇ ਸ਼ਹਿਰ ਦੀਆਂ Top ਦੀਆਂ ਗੋਰੀਆਂ
ਮਰਦੀਆਂ ਤਾ ਹੀ ਬਿੱਲੋ ਜੱਟਾ ਉੱਤੇ ਨੀ
ਹੋ ਜ਼ਿੰਦਗੀ ਜਿਊਂਦੇ ਆਪਣੇ ਹੀ ਰੂਲਾ ਤੇ
ਤੋਰ ਵਿੱਚ ਤਾਂ ਹੀ ਐ ਮੜਕ ਜੱਟੀਏ
ਲੋਕ ਸਾਡੇ ਬਾਰੇ ਬਿਲੋ ਕੀ ਆ ਸੋਚਦੇ
ਸਾਨੂੰ ਭੋਰਾ ਪੈਦਾ ਨਾ ਫਰਕ ਜੱਟੀਏ
ਸਾਨੂੰ ਭੋਰਾ ਪੈਦਾ ਨਾ ਫਰਕ ਜੱਟੀਏ
ਹੋ ਕਦੇ ਕੁੜਤੇ ਪਜਾਮੇ ਕਦੇ Bell bottom ਆ
ਗੱਭਰੂ ਤਾਂ ਕੱਢ ਕੇ ਆ ਟੌਹਰ ਰੱਖਦਾ
ਡੱਬ ਨਾਲ ਜਿਹੜਾ ਬਿੱਲੋ ਲੋਹਾ ਬੰਨਿਆ
ਆ ਜੱਟ ਤੇਰਾ ਹਰ ਵੇਲੇ ਲੋਡ ਰੱਖਦਾ
ਹੋ ਕਦੇ ਮੋੜਾ ਵੈਰੀ ਕਦੇ ਮੋੜਾ ਨੱਕੇ ਨੀ
ਪਹਿਲੀਆਂ ਤੋ ਨਾਲ ਜਿਹੜੇ ਯਾਰ ਪੱਕੇ ਨੀ
ਆਪਣੇ ਤਾ ਸਾਰੇ ਬਿੱਲੋ ਵੀਰ ਭਾਈ ਨੀ
ਲੰਡੂ ਸਾਲੇ ਰੱਖਦੇ ਹੋਣੇ ਆ ਪੱਖੇ ਨੀ
ਹੋ ਬਾਬਾ ਆਪੇ ਕਰਦਾ ਜੁਗਾੜ ਫਿੱਟ ਆ
ਜੱਟ ਤਾ ਹੀ Down to Earth ਜੱਟੀਏ
ਲੋਕ ਸਾਡੇ ਬਾਰੇ ਬਿੱਲੋ ਕੀ ਆ ਸੋਚਦੇ
ਸਾਨੂੰ ਭੋਰਾ ਪੈਦਾ ਨਾ ਫਰਕ ਜੱਟੀਏ
ਸਾਨੂੰ ਭੋਰਾ ਪੈਦਾ ਨਾ ਫਰਕ ਜੱਟੀਏ
ਹੋ Fame ਪਿੱਛੇ ਕਦੇ ਚਵਲਾਂ ਨੀ ਮਾਰੀਆਂ
ਗੱਲ ਕਰਦੇ ਆਂ ਸਿੱਧੀ ਤੇ ਕਰਾਰੀ ਬੱਲੀਏ
ਪੈਸੈ ਪਿੱਛੇ ਕਦੇ ਤੇਰਾ ਯਾਰ ਭੱਜੇ ਨਾ
ਨਾ ਪੈਸੈ ਪਿੱਛੇ ਤੋੜ ਦੇ ਆ ਯਾਰੀ ਬੱਲੀਏ
ਹੋ 25 ਕਿੱਲਿਆਂ ਦਾ ਆਉਂਦਾ ਟੱਕ ਜੱਟ ਨੂੰ
ਕੋਲੋ Highway ਦੀ ਲੰਘ ਦੀ ਸੜਕ ਜੱਟੀਏ
ਲੋਕ ਸਾਡੇ ਬਾਰੇ ਬਿੱਲੋ ਕੀ ਆ ਸੋਚਦੇ
ਸਾਨੂੰ ਭੋਰਾ ਪੈਦਾ ਨਾ
ਕਰ ਦੀਏ Sign ਨੀ Blank check ਵੀ
ਜੀਹਦੇ ਨਾਲ ਮਿਲਦਾ ਏ ਦਿਲ ਮਿੱਠੀਏ
ਦਿਲ ਤੇਰਾ ਸੀਨੇ ਵਿੱਚੋਂ ਬਾਹਰ ਆ ਜੂ ਗਾ
ਇਕ ਵਾਰੀ ਲਿਆ ਜੇ ਤੂੰ ਮਿਲ ਮਿੱਠੀਏ
ਹੋ ਪਿੰਡ ਹਾਜੀਪੁਰ ਕੁਲਸ਼ਾਨ ਜੱਟ ਦਾ
ਮਾਨ ਵੱਡੇ ਵੱਡਿਆ ਨੂੰ ਜੜ੍ਹੋਂ ਪੱਟ ਦਾ
ਗਿੱਪੀ ਗਰੇਵਾਲ ਕੱਲਾ ਨਾਮ ਕਾਫੀ ਆ
ਰੌਲਾ ਵੇਖੀ ਇਕ ਬੋਲ ਉੱਤੇ ਜੱਟ ਦਾ
ਓ ਟੁੱਟ ਟੁੱਟ ਪੈਂਦੇ ਆ ਨੀ ਯਾਰ ਜੱਟ ਦੇ
ਮੂਹਰੇ ਜੇ ਕੋਈ ਮਾਰ ਜੇ ਬੜਕ ਜੱਟੀਏ
ਲੋਕ ਸਾਡੇ ਬਾਰੇ ਬਿੱਲੋ ਕੀ ਆ ਸੋਚਦੇ
ਸਾਨੂੰ ਭੋਰਾ ਪੈਦਾ ਨਾ ਫਰਕ ਜੱਟੀਏ
ਸਾਨੂੰ ਭੋਰਾ ਪੈਦਾ ਨਾ ਫਰਕ ਜੱਟੀਏ