ਛੇੱਤੀ ਕਰ ਸਰਵਣ ਬੱਚਾ
ਪਾਣੀ ਪਿਲਾ ਦੇ ਓਏ
ਕਹਿੰਦੇ ਨੇ ਮਾਪੇ ਤੇਰੇ
ਜਾਨ ਬਚਾਦੇ ਵੇ
ਛੇੱਤੀ ਕਰ ਸਰਵਨ ਪੁਤ੍ਰਾ
ਅੰਧਲੇ ਨ ਮਾਪੇ ਤੇਰੇ
ਬੱਚਾ ਸਹਾਰਾ ਤੂ
ਅੱਖੀਆਂ ਦਾ ਚਾਨਣ ਸਾਡਾ
ਰਾਜ ਦੁਲਾਰਾ ਤੂ
ਪਾਣੀ ਦਾ ਗੜਵਾ ਭਰਕੇ
ਖੂਹੇ ਤੋਂ ਲਯਾਦੇ ਵੇ
ਛੇੱਤੀ ਕਰ ਸਰਵਨ ਪੁਤ੍ਰਾ
ਵੈਂਗੀ ਰੱਖ ਸਰਵਣ ਤੁਰਿਆ
ਪਾਣੀ ਨੂੰ ਟੋਲਦਾ
ਪੌਂਚਯਾ ਅੰਤ ਤਲਾ ਤੇ
ਜੰਗਲ ਫਰੋਲਦਾ
ਪਾਣੀ ਨੂੰ ਦੇਖ ਅਗਿਆ
ਸਾਹ ਸੀ ਵੀਚ ਸਾਹ ਦੇ ਵੇ
ਛੇੱਤੀ ਕਰ ਸਰਵਨ ਬੱਚਿਆਂ
ਘੜਵਾ ਸੀ ਜੱਦੋ ਡੁਬੋਇਆ
ਭਰਨ ਲਈ ਨੀਰ ਨੂ
ਦਸ਼ਰਥ ਨੇ ਦੈਂਤ ਸਮਝਕੇ
ਛਡਿਆ ਸੀ ਤੀਰ ਨੂੰ
ਤੀਰ ਖਾ ਸਰਵਣ ਪੂਜਾ
ਘਰ ਸੀ ਖੁਦਾ ਦੇ ਵੇ
ਛੇੱਤੀ ਕਰ ਸਰਵਨ ਪੁਤ੍ਰਾ
ਮਾਮੇ ਤੋਂ ਮਰਿਆ ਭਾਣਜਾ
ਰੰਗ ਨੇ ਕਰਤਾਰ ਦੇ
ਮਾਪਿਆਂ ਨੂੰ ਖ਼ਬਰ ਜਾਂ ਹੋਈ
ਭੁੱਬਾਂ ਨੇ ਮਾਰ ਦੇ
ਰੋਵੇ ਤੇ ਆਖੇ ਦਸ਼ਰਥ
ਪਾਪ ਬਖਸ਼ਾ ਦੇ ਓਏ
ਛੇੱਤੀ ਕਰ ਸਰਵਨ ਪੁਤ੍ਰਾ
ਪੁਤਰਾਂ ਦੇ ਬਾਝ ਥਰੀਕੇ
ਜੱਗ ਦੇ ਵਿਚ ਨਾਂ ਨਾਹੀ
ਪੁਤ੍ਰਾ ਬਿਨ ਮਾਪਿਆਂ ਉੱਤੇ
ਕਰਦਾ ਕੋਈ ਛਾਂ ਨਹੀਂ
ਪੁੱਤਰ ਜਰਹ ਖਾਨ-ਦਾਨ ਦੀ
ਪੁੱਤਾ ਬਿਨ ਕਾਦੇ ਓਏ
ਛੇੱਤੀ ਕਰ ਸਰਵਨ ਬੱਚਾ
ਪਾਣੀ ਪਿਲਾ ਦੇ ਓਏ
ਕਹਿੰਦੇ ਨੇ ਮਾਪੇ ਤੇਰੇ
ਜਾਨ ਬਚਾਦੇ ਵੇ
ਛੇੱਤੀ ਕਰ ਸਰਵਨ ਪੁਤ੍ਰਾ
ਓ ਫੇਰ ਦੀ ਚਨਾ ਦੇ ਕੰਡੇ ਯਾਰ ਟੋਲਦੀ
ਮਹੀਵਾਲ ਮਹੀਵਾਲ ਮੁਖੋ ਬੋਲਦੀ
ਬਨ ਕੇ ਮੜਾਸਾ ਸੋਹਣੀ ਦਿੱਲੀ ਪਾਰ ਨੂ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਯਾਰ ਦਾ ਵਿਛੋੜਾ ਮੇਰਾ ਸੀਨਾ ਸਲ ਦਾ
ਮਿਲਿਆ ਨਾ ਮਹੀਵਾਲ ਮੈਨੂੰ ਕਲ ਦਾ
ਸੀਨੇ ਨਾਲ ਲਾਉਣਾ ਮੈਂ ਤਾ ਦਿਲਦਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਯਾਰ ਬਿਨਾ ਸੁੰਨਾ ਹੈ ਜਹਾਨ ਜੱਗ ਦਾ
ਰਹਿੰਦਾ ਨੀਰ ਨੈਣਾ ਚੋ ਹਮੇਸ਼ਾ ਵੱਗ ਦਾ
ਯਾਰ ਦੇ ਵਿਛੋੜੇ ਦਿਤਾ ਮਾਰ ਨਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਸੋਹਣੀ ਯਾਰ ਵਾਸਤੇ ਦਸੌਤੇ ਜੱਗ ਦੀ
ਯਾਰ ਦਾ ਬੁੱਲ੍ਹਾ ਦੇ ਵਿਚ ਨਾਮ ਰਟ ਦੀ
ਯਾਰ ਵਿੱਚੋ ਰੱਬ ਦਿਸੇ ਮੁਟਿਆਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਛਾਤੀ ਹੇਠਾਂ ਥੜਾ ਸੋਹਣੀ ਜਾਵੇ ਤਰ ਦੀ
ਮੁੱਖੋਂ ਮਹੀਵਾਲ ਮਹੀਵਾਲ ਕਰਦੀ
ਹਾਕਾਂ ਨਾਲੇ ਮਾਰਦੀ ਮੁਲਾਜੇਦਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਮੁੜਕੇ ਥਰੀਕੇ ਪਿੱਛੇ ਪੈਰ ਪੌਣਾ ਨਾ
ਇਸ਼ਕ ਨੂੰ ਦਾਗ ਅਜੇ ਸੋਹਣੀ ਲਾਉਣਾ ਨਾ
ਆਸ਼ਕ ਨਾ ਜਾਂ ਦੇ ਨੇ ਜੀਤਾ ਹਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ
ਘੜਿਆ ਮਿਲਾਦੇ ਕਹਿੰਦੀ ਸੋਹਣੇ ਯਾਰ ਨੂੰ