ਆਖ਼ਿਰ ਲਈ ਮੈਂ ਕੀ ਲਿਖਾਂ
ਮੇਰੇ ਖਿਆਲ ਜਿਹੇ ਮੁੱਕ ਜਾਂਦੇ ਨੇ
ਮੇਰੇ ਜਿਸਮ ਨੂੰ ਮੁੱਕ ਗਏ ਨੂੰ
ਦੂਰ ਜਿਹੇ ਲਈ ਜਾਂਦੇ ਨੇ
ਸਾਰੀ ਜ਼ਿੰਦਗੀ ਭਰ ਮੈਂ
ਕੋਈ ਕਿਨਾਰਾ ਤੱਕਿਆ ਨਹੀਂ
ਖਲੌਣੇ ਜਿਹੇ ਦੇਖ ਕੇ
ਮੇਰਾ ਜੀਅ ਕਦੇ ਵੀ ਅੱਕਿਆ ਨਹੀਂ
ਹੁਣ ਵੇਲਾ ਏ ਜਦ ਚੱਲਣੇ ਦਾ
ਰੱਬ ਨੂੰ ਕਰਦਾ ਯਾਦ ਪਿਆ
ਮੈਂ ਨਹੀਂ ਜਾਣਾ ਮੈਂ ਰੁੱਕਣਾ ਏ
ਫ਼ਰਿਸ਼ਤੇ ਨਾਲ ਵਿਵਾਦ ਪਿਆ
ਨਹੀਂ ਜਾਣਾ ਮੈਂ ਰੁੱਕਣਾ ਏ
ਫ਼ਰਿਸ਼ਤੇ ਨਾਲ ਵਿਵਾਦ ਪਿਆ
ਮੇਰਾ ਉਹਦੇ ਨਾਲ ਵਿਵਾਦ ਪਿਆ
ਜ਼ਿੰਦਗੀ ਭਰ ਮੈਂ ਉੱਠਿਆ ਨਹੀਂ
ਉਹਦਾ ਇੱਕ ਨਾਮ ਵੀ ਗਾਇਆ ਨਹੀਂ
ਰੱਬ ਅੱਗੇ ਮੈਂ ਮੰਗਦਾ ਰਿਹਾ
ਉਹਦੇ ਨਾਮ ਕੋਈ ਸਾਹ ਲਾਇਆ ਨਹੀਂ
ਹੁਣ ਵੇਲਾ ਏ ਜਦ ਚੱਲਣੇ ਦਾ
ਰੱਬ ਨੂੰ ਕਰਦਾ ਯਾਦ ਪਿਆ
ਮੈਂ ਨਹੀਂ ਜਾਣਾ ਮੈਂ ਰੁੱਕਣਾ ਏ
ਫ਼ਰਿਸ਼ਤੇ ਨਾਲ ਵਿਵਾਦ ਪਿਆ
ਨਹੀਂ ਜਾਣਾ ਮੈਂ ਰੁੱਕਣਾ ਏ
ਫ਼ਰਿਸ਼ਤੇ ਨਾਲ ਵਿਵਾਦ ਪਿਆ
ਮੇਰਾ ਉਹਦੇ ਨਾਲ ਵਿਵਾਦ ਪਿਆ