ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ
ਤੁਰਿਆ ਤੁਰਿਆ ਜਾਨਾ ਤੇਰੇ ਮੋਡੇ ਤੇ ਬੰਦੂਕ ਵੇ
ਤੁਰਿਆ ਤੁਰਿਆ ਜਾਨਾ ਤੇਰੇ ਮੋਡੇ ਤੇ ਬੰਦੂਕ ਵੇ
ਕੱਸ ਕੇ ਨਾ ਮਾਰੀ
ਕੱਸ ਕੇ ਨਾ ਮਾਰੀ ਵੇ ਸਾਡੀ ਜ਼ਿੰਦੜੀ ਮਲੂਕ ਵੇ.
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਤੁਰਿਆ ਤੁਰਿਆ ਜਾਨਾ ਵੇ ਤੂ ਮਾਹੀ ਮੇਰੇ ਹਾਣ ਦਾ
ਤੁਰਿਆ ਤੁਰਿਆ ਜਾਨਾ ਵੇ ਤੂ ਮਾਹੀ ਮੇਰੇ ਹਾਣ ਦਾ
ਹਾਲ ਵੇ ਜੁਦਾਈ
ਹਾਲ ਵੇ ਜੁਦਾਈ ਵਾਲਾ ਰੱਬ ਸੱਚਾ ਜਾਣ ਦਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਤੁਰਿਆ ਤੁਰਿਆ ਜਾਨਾ ਪਾਣੀ ਦੇਜਾ ਵੇ ਕਮਾਦ ਨੂ
ਹਾਂ ਤੁਰਿਆ ਤੁਰਿਆ ਜਾਨਾ ਪਾਣੀ ਦੇਜਾ ਵੇ ਕਮਾਦ ਨੂ
ਬਿਹ ਸਾਂ ਯਾਦ ਕਰੇ ਸਾਂ
ਬਿਹ ਸਾਂ ਯਾਦ ਕਰੇ ਸਾਂ ਅਪਣੇ ਮਾਂ ਪਯੋ ਦੇ ਰਾਜ ਨੂ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ