[ Featuring ]
ਜਾਨ ਵਾਲਿਆ ਤੂੰ ਤੜਪਾਇਆ
ਲੌਟ ਕੇ ਫ਼ਿਰ ਤੂੰ ਕਦੇ ਨਾ ਆਇਆ
ਅੱਖਾਂ ਦੇ ਨਾਲ ਦਿਲ ਨੂੰ ਰੁਲਾਇਆ
ਬੜਾ ਸਤਾਇਆ ਤੂੰ
ਯਾਦ ਤੇਰੀ ਬਸ ਆਂਦੀ ਜਾਵੇ
ਪਰ ਤੇਰੀ ਕੋਈ ਖ਼ਬਰ ਨਾ ਆਵੇ
ਦਿਲ ਮੇਰਾ ਹੁਣ ਡੁੱਬਦਾ ਜਾਵੇ
ਬੜਾ ਸਤਾਇਆ ਤੂੰ
ਤੈਨੂੰ ਹੁਣ ਮੇਰੀ ਕਦੇ ਯਾਦ ਆ ਕੇ ਤੜਪਾਂਦੀ ਨਹੀਂ
ਅੱਖੀਆਂ ਚੋਂ ਤੇਰੀ ਕਿਤੇ ਨੀਂਦਰ ਉਡ-ਫ਼ੁੱਡ ਜਾਂਦੀ ਨਹੀਂ
ਆਵੇ ਤੂੰ ਮੁੜ ਕੇ, ਹੁਣ ਮੈਂ ਤਾਂ ਕਰਾਂ ਫ਼ਰਿਆਦਾਂ ਨੀ
ਰਾਹਾਂ ਵਿਚ ਜਿੰਦ ਬੈਠੀ ਇਕ ਲੈਕੇ ਤੇਰੀਆਂ ਯਾਦਾਂ
ਇਕ ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰ
ਇਕ ਤੇਰੀ ਖ਼ੈਰ ਮੰਗਦੀ, ਨਾ ਟੂਟੇ ਦਿਲ ਕੀ ਡੋਰ
ਇਕ ਤੇਰੀ ਖ਼ੈਰ ਮੰਗਦੀ, ਅਬ ਕੋਈ ਚਲੇ ਨਾ ਜ਼ੋਰ
ਇਕ ਤੇਰੀ ਖ਼ੈਰ ਮੰਗਦੀ ਮੈਂ
ਤੇਰੇ ਬਿਨਾਂ ਸੀਨੇ ਵਿਚ ਸਾਹ ਰੁੱਕ ਗਏ ਨੇ
ਤੂੰ ਜੋ ਗਿਆ ਤੇ ਮੇਰੇ ਰਾਹ ਰੁੱਕ ਗਏ ਨੇ
ਪਾ ਕੇ ਜੋ ਤੈਨੂੰ ਮੇਰੇ ਦਿਲ ਨੇ ਗਵਾਇਆ ਏ
ਦਰਦ ਜੁਦਾਈ ਵਾਲਾ ਨੈਣਾਂ ਵਿਚ ਛਾਇਆ ਏ
ਰੱਬ ਕਰੇ ਤੈਨੂੰ ਕੋਈ ਗ਼ਮ ਤੜਪਾਵੇ ਨਾ
ਬਾਰਿਸ਼ਾਂ ਦਾ ਮੌਸਮ ਤੇਰੀ ਅੱਖ ਵੱਲ ਜਾਵੇ ਨਾ
ਸਾਡਿਆਂ ਨਸੀਬਾਂ ਵਿਚ ਲਿਖੀਆਂ ਜੁਦਾਈਆਂ ਵੇ
ਕਦੋਂ ਦੂਰ ਹੋਣੀਆਂ ਨੇ ਇਹ ਤਨਹਾਈਆਂ?
ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰ
ਇਕ ਤੇਰੀ ਖ਼ੈਰ ਮੰਗਦੀ, ਨਾ ਟੂਟੇ ਦਿਲ ਕੀ ਡੋਰ
ਇਕ ਤੇਰੀ ਖ਼ੈਰ ਮੰਗਦੀ, ਅਬ ਕੋਈ ਚਲੇ ਨਾ ਜ਼ੋਰ
ਇਕ ਤੇਰੀ ਖ਼ੈਰ ਮੰਗਦੀ ਮੈਂ
ਹੋ, ਇਕ ਤੇਰੀ ਖ਼ੈਰ ਮੰਗਦੀ
ਹੋ, ਇਕ ਤੇਰੀ ਖ਼ੈਰ ਮੰਗਦੀ
ਇਕ ਤੇਰੀ ਖ਼ੈਰ ਮੰਗਦੀ
ਇਕ ਤੇਰੀ ਖ਼ੈਰ ਮੰਗਦੀ ਮੈਂ
ਇਕ ਤੇਰੀ ਖ਼ੈਰ ਮੰਗਦੀ