ਨੀ ਤੂੰ ਵੇਲਾਂ ਵਾਂਗੂੰ ਚੜ੍ਹ ਗਈ ਰੂਹ ਦੇਆਂ ਰੁੱਖਾਂ ਤੇ
ਤੇ ਮੈਂ ਤੇਰੇ ਪੈਰੀਂ ਉੱਗ ਆਇਆ ਹਾਂ ਘਾਹ ਬਣ ਕੇ
ਮੇਰੇ ਦਿਲ ਚੋਂ ਉੱਠ ਦੀਆਂ ਹੂਕਾ ਮੈਂਨੂੰ ਪੁੱਛ ਦੀਆਂ ਨੇ
ਕਿਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ
ਨੀ ਤੂੰ ਵੇਲਾਂ ਵਾਂਗੂੰ ਚੜ੍ਹ ਗਈ ਰੂਹ ਦੇ 'ਆਂ ਰੁੱਖਾਂ ਤੇ
ਤੇ ਮੈਂ ਤੇਰੇ ਪੈਰੀਂ ਉੱਗ ਆਇਆ ਹਾਂ ਘਾਹ ਬਣ ਕੇ
ਮੇਰੇ ਦਿਲ ਚੋਂ ਉੱਠ ਦੀਆਂ ਹੂਕਾ ਮੈਂਨੂੰ ਪੁੱਛ ਦੀਆਂ ਨੇ
ਕਿਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ
ਤੇਰੇ ਰਾਹਾਂ ਵਿੱਚੋਂ ਕਚ ਦੇ ਟੋਟੇ ਚੁਗਦੇ ਰਹੇ
ਇਹਨਾ ਤਲੀਆਂ ਤੇ ਤੇਰੇ ਨਾਮ ਦੇ ਸੂਰਜ ਉਗਦੇ ਰਹੇ
ਤੇਰੇ ਰਾਹਾਂ ਵਿੱਚੋਂ ਕਚ ਦੇ ਟੋਟੇ ਚੁਗਦੇ ਰਹੇ
ਇਹਨਾ ਤਲੀਆਂ ਤੇ ਤੇਰੇ ਨਾਮ ਦ ਸੂਰਜ ਉਗਦੇ ਰਹੇ
ਨੀ ਤੂੰ ਸੁਪਨਾ ਬਣ ਕੇ ਮਿਲ ਜਾਨੀ ਏ ਰਾਤਾਂ ਨੂੰ
ਤੜਕੇ ਉੱਠ ਕੇ ਤੱਕੀਏ ਦਿਲ ਚੋ ਨਿਕਲੇ ਧਾਂ ਬਣ ਕੇ
ਨੀ ਤੂੰ ਵੇਲਾਂ ਵਾਂਗੂੰ ਚੜ੍ਹ ਗਈ ਰੂਹ ਦੇ 'ਆਂ ਰੁੱਖਾਂ ਤੇ
ਤੇ ਮੈਂ ਤੇਰੇ ਪੈਰੀਂ ਉੱਗ ਆਇਆ ਹਾਂ ਘਾਹ ਬਣ ਕੇ
ਮੇਰੇ ਦਿਲ ਚੋਂ ਉੱਠ ਦੀਆਂ ਹੂਕਾ ਮੈਂਨੂੰ ਪੁੱਛ ਦੀਆਂ ਨੇ
ਕਿਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ
ਮੈਨੂੰ ਭੁੱਲ ਦੀਆ ਨੀ ਓ ਗੱਲਾਂ ਜੋ ਤੂੰ ਕਹੀਆਂ ਸੀ
ਹਾਲੇ ਕਿੰਨੀਆਂ ਚੀਜਾਂ ਅੱਧ ਵਿਚਕਾਰੇ ਪਈਆ ਸੀ
ਮੈਨੂੰ ਭੁੱਲ ਦੀਆ ਨੀ ਓ ਗੱਲਾਂ ਜੋ ਤੂੰ ਕਹੀਆਂ ਸੀ
ਹਾਲੇ ਕਿੰਨੀਆਂ ਚੀਜਾਂ ਅੱਧ ਵਿਚਕਾਰੇ ਪਈਆ ਸੀ
ਮੇਰਿਆ ਹੱਥਾ ਦੇ ਵਿਚ ਖੁਸ਼ਬੂ ਤੇਰਿਆਂ ਹੱਥਾ ਦੀ
ਅੱਜ ਵੀ ਚਾਰ ਚੁਫੇਰੇ ਉੱਡਦੀ ਰਹਿੰਦੀ ਹਵਾ ਬਣਕੇ
ਨੀ ਤੂੰ ਵੇਲਾਂ ਵਾਂਗੂੰ ਚੜ੍ਹ ਗਈ ਰੂਹ ਦੇ 'ਆਂ ਰੁੱਖਾਂ ਤੇ
ਤੇ ਮੈਂ ਤੇਰੇ ਪੈਰੀਂ ਉੱਗ ਆਇਆ ਹਾਂ ਘਾਹ ਬਣ ਕੇ
ਮੇਰੇ ਦਿਲ ਚੋਂ ਉੱਠ ਦੀਆਂ ਹੂਕਾ ਮੈਂਨੂੰ ਪੁੱਛ ਦੀਆਂ ਨੇ
ਕਿਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ