[ Featuring ]
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ
ਕਾਲੇ ਕਾਲੇ ਬੱਦਲ ਆਏ, ਚੁੱਕੀ ਪ੍ਯਾਰ ਹਨੇਰੀ
ਅੱਜ ਨਾ ਸਾਥੋਂ ਰੁਸੀ ਢੋਲਾ, ਸੌਂ ਹੇ ਤੈਨੂੰ ਮੇਰੀ
ਛੱਮਾ ਛੱਮ ਮੀ ਪਯਾ ਵੱਸੇ (ਸ਼ਾਵਾ) ਜਵਾਨੀ ਖਿੜ ਖਿੜ ਹੱਸੇ
ਇੱਸ ਰੁੱਤ ਸੋਹਣਾ
ਇੱਸ ਰੁੱਤ ਸੋਹਣਾ ਘਰੋਂ ਕਿਸੇ ਨਾ ਵਿਛੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਮੁੱੜ ਮੁੱੜ ਤੇਰੀਆਂ ਬਾਹਵਾ ਫੜਦੀ, ਮਿੰਤਾਂ ਕਰਾਂ ਮੈਂ ਲਖਾਂ
ਜੇ ਪਿੱਛੋਂ ਸੀ ਅੱਖ ਫਵਾਨੀ, ਕ੍ਯੋਂ ਲਾਈਆਂ ਸਨ ਅਖਾਂ
ਵੇ ਲੱਗੀ ਤੋੜ ਵੇ ਢੋਲਾ (ਸ਼ਾਵਾ) ਮੇਰਾ ਦਿਲ ਮੋੜ ਵੇ ਢੋਲਾ
ਘੜੀ ਘੜੀ ਦੇ ਰੋਸੇ
ਘੜੀ ਘੜੀ ਦੇ ਰੋਸੇ ਵੇ ਸਾਡਾ ਲਹੂ ਵੇ ਨਚੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਵਾਜਾਂ ਦੇ ਸੈਂ ਛੇੜ ਗਯਾ ਜਦ ਓ ਦਿਨ ਤੈਨੂੰ ਭੁਲਾਂ
ਮੇਰੀ ਰੂਪ ਜਵਾਨੀ ਉੱਤੇ ਦਿਲ ਤੇਰਾ ਸੀ ਡੁੱਲਾ
ਜਦੋਂ ਸੈਂ ਨੈਣ ਮਿਲੌਂਦਾ (ਸ਼ਾਵਾ) ਬੜੇ ਸੈਂ ਤਰਲੇ ਪੌਂਦਾ
ਤੋੜ ਗਯਾ ਸੈਂ ਵੰਗਾਂ
ਤੋੜ ਗਯਾ ਸੈਂ ਵੰਗਾਂ, ਨਾਲੇ ਹੱਥ ਮਚਕੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਬਿਨ ਤੇਰੇ ਮੇਰੀ ਸੁੰਨੀ ਦੁਨੀਆਂ ਜਿਵ ਭਾਰਾ ਬਿਨ ਕੱਲਿਆਂ
ਰਾਹ ਉੱਤੇ ਮੈਂ ਨੈਣ ਵਿਛਾ ਕੇ ਖਲੀ ਰਹਵਾਂ ਵਿਚ ਗੱਲਿਆਂ
ਵੇ ਤੂ ਨਾ ਆਵੇਂ ਢੋਲਾ (ਸ਼ਾਵਾ) ਬੜਾ ਤੜਪਾਵੇਂ ਢੋਲਾ
ਨੇਤੇ ਦੇ ਵਿਛੋੜੇ
ਨੇਤੇ ਦੇ ਵਿਛੋੜੇ ਵੇ ਮਾਹੀਆ ਦਿੱਲ ਸਾਡਾ ਤੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ