ਕੁੜਤੀ ਮੇਰੀ ਛੀਂਟ ਦੀ
ਦੁੱਪਟਾ ਮੇਰਾ ਲਹਿਰੀਆਂ
ਲਹਿਣ ਕਾਨੂੰ ਆਯੋ
ਸਾਨੂੰ ਪੇਕੇ ਹੁਣ ਵੈਰੀਆਂ
ਜਾ ਮਾਂ ਦਿਆਂ ਪਕੀਆਂ ਖਾ
ਹੁਣ ਢੋਲਾ ਵੇ
ਜਾਂਦਾ ਈ ਤੇਰੇ ਨਾਲ ਸਾਡਾ ਪੌਲਾ ਵੇ
ਦੇਵਰ ਭੈੜਾ ਛੋਟਾ ਤਾਂ ਵੇਕੋ ਕਦੇ ਦੰਦੀਆਂ
ਮਾਂ ਨੁੰ ਸਦ ਲਿਆਯ ਜਾਣ ਅੰਬੀਆਂ ਮੈਂ ਚਖੀਆਂ
ਸੁਕੇ ਮੇਰਾ ਸਾਹ
ਜ੍ਹਾ ਢੋਲਾ ਵੇ
ਜਾਂਦਾ ਈ ਤੇਰੇ ਨਾਲ ਸਾਡਾ ਪੌਲਾ ਵੇ
ਨੱਣਦ ਮੇਹਣੇ ਮਾਰਦੀ ਸਦਾ ਕਲੇਜਾ ਸਾੜ ਦੀ
ਸਿਰ ਨੁੰ ਲਾਵਾਂ ਕੰਗਾਂ ਤੇ ਬੋਦਾ ਮੇਰਾ ਸਾੜ ਦੀ
ਰੱਖਾਂ ਦੇ ਨਾ ਚਾ
ਜ੍ਹਾ ਢੋਲਾ ਵੇ
ਜਾਂਦਾ ਈ ਤੇਰੇ ਨਾਲ ਸਾਡਾ ਪੌਲਾ ਵੇ
ਸੌਰੇ ਜਾਂਦੀ ਪਾਉਂਦੀਆਂ ਵਨ ਸਵਨੀਆਂ ਚੂੜੀਆਂ
ਨਿੱਤ ਚਕਾਉਂਦੀ ਸੋਣਿਆ ਅੰਮਾ ਤੇਰੀ ਰੂੜੀਆਂ
ਉੱਤੋਂ ਪੈਂਦੀ ਮਾਰ
ਜ੍ਹਾ ਢੋਲਾ ਵੇ
ਜਾਂਦਾ ਈ ਤੇਰੇ ਨਾਲ ਸਾਡਾ ਪੌਲਾ ਵੇ