ਚੰਨ ਕਿੱਥਾਂ ਗੁਜ਼ਾਰੀ ਆਈ?
ਓ, ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਕੋਠੜੇ ਤੇ ਫ਼ਿਰ ਕੋਠੜਾ
ਮਾਹੀ, ਕੋਠੇ ਸੁਕਦਾ ਘਾਹ ਭਲਾ
ਕੋਠੜੇ ਤੇ ਫ਼ਿਰ ਕੋਠੜਾ
ਮਾਹੀ, ਕੋਠੇ ਸੁਕਦਾ ਘਾਹ ਭਲਾ
ਆਸ਼ਕਾਂ ਜੋੜੀਆਂ ਪੌੜੀਆਂ
ਤੇ ਮਾਸ਼ੂਕਾਂ ਜੋੜੇ ਰਾਹ ਭਲਾ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਕੋਠੇ ਤੇ ਫ਼ਿਰ ਕੋਠੜਾ
ਮਾਹੀ, ਕੋਠੇ ਸੁਕਦੀ ਰੇਤ ਭਲਾ
ਕੋਠੇ ਤੇ ਫ਼ਿਰ ਕੋਠੜਾ
ਮਾਹੀ, ਕੋਠੇ ਸੁਕਦੀ ਰੇਤ ਭਲਾ
ਅਸਾਂ ਗੁੰਦਾਇਆਂ ਮੀਢੀਆਂ
ਤੂੰ ਕਿਸੇ ਬਹਾਨੇ ਦੇਖ ਜ਼ਰਾ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਓ, ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਕੋਠੇ ਤੇ ਫ਼ਿਰ ਕੋਠੜਾ
ਮਾਹੀ, ਕੋਠੇ ਤੇ ਤੰਨੂਰ ਭਲਾ
ਕੋਠੇ ਤੇ ਫ਼ਿਰ ਕੋਠੜਾ
ਮਾਹੀ, ਕੋਠੇ ਤੇ ਤੰਨੂਰ ਭਲਾ
ਪਹਿਲੀ ਰੋਟੀ ਤੂੰ ਖਾਵੇਂ
ਓ, ਤੈਂਡੇ ਸਾਥੀ ਨੱਸਦੇ ਦੂਰ ਭਲਾ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ, ਚੰਨ ਕਿੱਥਾਂ ਗੁਜ਼ਾਰੀ ਆਈ?
ਓ, ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ?
ਮੈਂਡਾ ਜੀਅ ਦਲੀਲਾਂ ਦੇ ਵਾਤ ਵੇ
ਓ, ਚੰਨ ਕਿੱਥਾਂ ਗੁਜ਼ਾਰੀ ਆਈ?