ਹੋ ਬੱਲੇ ਬੱਲੇ , ਹੋ ਬੱਲੇ ਬੱਲੇ
ਹੋ ਬੱਲੇ ਬੱਲੇ ਵੇ ਤੋਰ ਪੰਜਾਬਣ ਦੀ
ਹੋ ਬੱਲੇ ਬੱਲੇ ਵੇ ਤੋਰ ਪੰਜਾਬਣ ਦੀ
ਜੁਤੀ ਕਲ ਦੀ ਮਰੋੜਾਂ ਨਹੀਂ ਝਲ ਦੀ
ਤੋਰ ਪੰਜਾਬਣ ਦੀ
ਹੋ ਬੱਲੇ ਬੱਲੇ , ਵੇ ਬੱਲੇ ਬੱਲੇ
ਹੋ ਬੱਲੇ ਬੱਲੇ ਵੇ ਮਾ ਦੀਏ ਮੋਮਬਤੀਏ
ਹੋ ਬੱਲੇ ਬੱਲੇ ਵੇ ਮਾ ਦੀਏ ਮੋਮਬਤੀਏ
ਸਾਰੇ ਪਿੰਡ ਵਿਚ ਚਾਨਣ ਤੇਰਾ
ਵੇ ਮਾ ਦੀਏ ਮੋਮਬਤੀਏ
ਹੋ ਬੱਲੇ ਬੱਲੇ , ਹੋ ਬੱਲੇ ਬੱਲੇ
ਹੋ ਬੱਲੇ ਬੱਲੇ ਸ਼ਰਾਬ ਦੀਏ ਬੰਦ ਬੋਤਲੇ
ਹੋ ਬੱਲੇ ਬੱਲੇ ਸ਼ਰਾਬ ਦੀਏ ਬੰਦ ਬੋਤਲੇ
ਸਾਰੇ ਪਿੰਡ ਨੁੰ ਸ਼ਰਾਬੀ ਕਿੱਤਾ
ਸ਼ਰਾਬ ਦੀਏ ਬੰਦ ਬੋਤਲੇ
ਹੋ ਬੱਲੇ ਬੱਲੇ , ਹੋ ਬੱਲੇ ਬੱਲੇ
ਹੋ ਬੱਲੇ ਬੱਲੇ ਵੇ ਜਿਥੇ ਤੇਰੇ ਹਲ ਵਗਦੇ
ਹੋ ਬੱਲੇ ਬੱਲੇ ਵੇ ਜਿਥੇ ਤੇਰੇ ਹਲ ਵਗਦੇ
ਉੱਠੇ ਲੈ ਚੱਲ ਚਰਖਾ ਮੇਰਾ
ਜਿਥੇ ਤੇਰੇ ਹਲ ਵਗਦੇ